Design Justice Network Principles: Punjabi

ਇਹ ਇੱਕ ਜੀਵਤ ਦਸਤਾਵੇਜ਼ ਹੈ। ਆਖਰੀ ਬਦਲਾਵ: ਮਈ ੨੦੨੩

ਡਿਜ਼ਾਈਨ ਸਾਡੇ ਜੀਵਨ ਅਤੇ ਅਸਲੀਅਤਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਫਿਰ ਵੀ ਸਾਡੇ ਵਿੱਚੋਂ ਬਹੁਤ ਘੱਟ ਲੋਕ ਡਿਜ਼ਾਈਨ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ। ਖਾਸ ਤੌਰ ਤੇ, ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦਾ ਡਿਜ਼ਾਈਨ ਦੇ ਫੈਸਲਿਆਂ ਅਤੇ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ - ਜਿਵੇਂ ਦੇਖਣ ਵਾਲਾ ਸਭਿਆਚਾਰ, ਨਵੀਆਂ ਤਕਨੀਕਾਂ, ਭਾਈਚਾਰਕ ਯੋਜਨਾਬੰਦੀ, ਜਾਂ ਰਾਜਨੀਤਿਕ ਅਤੇ ਆਰਥਿਕ ਪ੍ਰਣਾਲੀਆਂ ਨਾਲ ਸੰਬੰਧਿਤ ਫੈਸਲੇਆਂ - 'ਤੇ ਘੱਟ ਤੋਂ ਘੱਟ ਪ੍ਰਭਾਵ ਹੁੰਦਾ ਹੈ।

‘ਡਿਜ਼ਾਇਨ ਨਿਆਂ’ ਡਿਜ਼ਾਇਨ ਪ੍ਰਕਿਰਿਆਵਾਂ ਤੇ ਦੁਬਾਰਾ ਵਿਚਾਰ ਕਰਦਾ ਹੈ, ਉਹਨਾਂ ਲੋਕਾਂ ਵੱਲ ਧਿਆਨ ਦਿੰਦਾ ਹੈ ਜੋ ਆਮ ਤੌਰ ਤੇ ਡਿਜ਼ਾਈਨ ਦੁਆਰਾ ਨਜ਼ਰਅੰਦਾਜ਼ ਕੀਤੇ ਜਾਂਦੇ ਹਨ, ਅਤੇ ਭਾਗੀਦਾਰੀ ਤੇ ਰਚਨਾਤਮਕ ਅਭਿਆਸਾਂ ਦੁਆਰਾ ਸਾਡੇ ਸਮੂਹ ਦੀਆਂ ਸਭ ਤੋਂ ਵੱਧ ਦਬਾਉਣ ਵਾਲੀਆਂ ਚੁਣੌਤੀਆਂ ਨੂੰ ਹੱਲ ਕਰਦਾ ਹੈ।

1.png
 

ਸਿਧਾਂਤ ੧

ਅਸੀਂ ਡਿਜ਼ਾਈਨ ਦੁਆਰਾ ਆਪਣੇ ਸਮਾਜ ਨੂੰ ਪਰਪੋਸ਼ਿਤ, ਤੰਦੁਰਸਤ, ਅਤੇ ਸਸ਼ਕਤ ਬਣਾਉਣ ਦੇ ਨਾਲ-ਨਾਲ ਸ਼ੋਸ਼ਣਕਾਰੀ ਅਤੇ ਜ਼ੁਲਮੀ ਪ੍ਰਣਾਲੀਆਂ ਤੋਂ ਆਜ਼ਾਦੀ ਖੋਜ ਕਰਦੇ ਹਾਂ।

2.png
 

ਸਿਧਾਂਤ ੨

ਅਸੀਂ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹਾਂ ਜਿਨ੍ਹਾਂ ਉੱਤੇ ਡਿਜ਼ਾਈਨ ਪ੍ਰਕਿਰਿਆ ਅਤੇ ਇਸਦੇ ਨਤੀਜਿਆਂ ਦਾ ਸਿੱਧਾ ਪ੍ਰਭਾਵ ਪੈਂਦਾ ਹੈ।

3.png
 

ਸਿਧਾਂਤ ੩

ਅਸੀਂ 'ਡਿਜ਼ਾਈਨਰ' ਦੇ ਇਰਾਦਿਆਂ ਨਾਲੋਂ ਸਮਾਜ 'ਤੇ ਡਿਜ਼ਾਈਨ ਦੇ ਪ੍ਰਭਾਵ ਨੂੰ ਮਹੱਤਤਾ ਦਿੰਦੇ ਹਾਂ।

4.png
 

ਸਿਧਾਂਤ ੪

ਅਸੀਂ ਪਰਿਵਰਤਨ ਨੂੰ ਇੱਕ ਜਵਾਬਦੇਹ, ਪਹੁੰਚਯੋਗ, ਅਤੇ ਭਾਗੀਦਾਰੀ ਪ੍ਰਕਿਰਿਆ ਤੋਂ ਉਭਰਦੇ ਹੋਏ ਦੇਖਦੇ ਹਾਂ ਪਰ ਪ੍ਰਕਿਰਿਆ ਦੇ ਅੰਤਮ ਨਤੀਜੇ ਵਜੋਂ ਨਹੀਂ।*

5.png
 

ਸਿਧਾਂਤ ੫

ਅਸੀਂ ਡਿਜ਼ਾਇਨਰ ਦੀ ਭੂਮਿਕਾ ਨੂੰ 'ਸਹਿਯੋਗੀ' ਜਾਂ ‘ਫੇਸਿਲੀਟੈਟੋਰ’ ਵਜੋਂ ਦੇਖਦੇ ਹਾਂ, ਨਾ ਕਿ ਮਾਹਰ ਵਜੋਂ।

6.png
 

ਸਿਧਾਂਤ ੬

ਅਸੀਂ ਇਹ ਮੰਨਦੇ ਹਾਂ ਕਿ ਹਰ ਕੋਈ ਆਪਣੇ ਜੀਵਨ ਦੇ ਤਜ਼ਰਬਿਆਂ ਦੇ ਆਧਾਰ 'ਤੇ ਇੱਕ ਮਾਹਰ ਹੈ, ਅਤੇ ਇਹ ਕਿ ਅਸੀਂ ਸਾਰੇ 'ਡਿਜ਼ਾਈਨ' ਪ੍ਰਕਿਰਿਆ ਵਿੱਚ ਆਪਣੇ ਵਿਸ਼ੇਸ਼ ਯੋਗਦਾਨ ਪਾ ਸਕਦੇ ਹਾਂ।

7.png

ਸਿਧਾਂਤ ੭

ਅਸੀਂ ਆਪਣੇ ਸਮਾਜ ਨਾਲ 'ਡਿਜ਼ਾਈਨ' ਦੇ ਗਿਆਨ ਅਤੇ ਸਾਧਨਾਂ ਨੂੰ ਸਾਂਝਾ ਕਰਦੇ ਹਾਂ।

8.png
 

ਸਿਧਾਂਤ ੮

ਅਸੀਂ ਸੰਤੁਲਿਤ, ਸਮੂਹਿਕ ਅਤੇ ਸਮਾਜਿਕ ਨਤੀਜਿਆਂ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਾਂ।

9.png


ਸਿਧਾਂਤ ੯

ਅਸੀਂ ਅਜਿਹੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਜ਼ੁਲਮ ਟੋਂਹ ਮੁਕਤ ਹਨ ਅਤੇ ਸਾਨੂੰ ਕੁਦਰਤ ਨਾਲ ਇੱਕ ਦੂਜੇ ਨੂ ਦੁਬਾਰਾ ਜੋੜਦੇ ਹਨ।

10.png
 
 

ਸਿਧਾਂਤ ੧੦

ਅੱਸੀ ਨਵੇ ਹਲ ਲੱਬਣ ਤੋਂ ਪਹਿਲਾਂ ਦੇਖਦੇ ਹਾਂ ਕੇ ਸਮਾਜ ਵਿਚ ਕਿ ਉਪਲਬਧ ਹੈ। ਅਸੀਂ ਪਰੰਪਰਾਗਤ, ਸਥਾਨਕ ਤੇ ਸਵਦੇਸ਼ੀ ਗਿਆਨ ਅਤੇ ਅਭਿਆਸਾਂ ਦਾ ਸਤਿਕਾਰ ਕਰਦੇ ਹਾਂ।

 


ਸਿਧਾਂਤ ੧੧**

ਅਸੀਂ ਆਪਣੇ 'ਡਿਜ਼ਾਈਨ' ਕੰਮ ਰਾਹੀਂ ਜਾਤ, ਲਿੰਗ ਅਤੇ ਧਰਮ ਦੇ ਆਧਾਰ 'ਤੇ ਜ਼ੁਲਮ ਨੂੰ ਖਤਮ ਕਰਨ ਦੀ ਸੁਚੇਤ ਕੋਸ਼ਿਸ਼ ਕਰਦੇ ਹਾਂ।

 

* ਇਹ ਸਿਧਾਂਤ ਇਸ ਤੋਂ ਪ੍ਰੇਰਿਤ ਹੈ https://www.alliedmedia.org/about/network-principles
** ਇਹ ਸਿਧਾਂਤ ਇਹ ਸਿਧਾਂਤ ਦੱਖਣ ਏਸ਼ੀਆਈ ਸੰਦਰਭ ਲਈ ਸੁਝਾਇਆ ਗਿਆ ਹੈ

** Principle 11 (suggested for Indian/South Asian context)
We work consciously towards a design practice which dismantles systems of caste, religion, and gender based oppression.

Translation Credits:

Rubina Singh, India (www.linkedin.com/rubinasingh02)
Qudret Bal, India (https://instagram.com/ghibliesque_qudret)
Anantjeet Kaur, India


 

You can indicate your commitment to the Design Justice Network Principles by becoming a signatory.